SBS Punjabi - ਐਸ ਬੀ ਐਸ ਪੰਜਾਬੀ

SBS Punjabi

Listen to interviews, features and community stories from the SBS Radio Punjabi program, including news from Australia and around the world. - ਐਸ ਬੀ ਐਸ ਪੰਜਾਬੀ ਰੇਡੀਓ ਪ੍ਰੋਗਰਾਮ ਵਿਚ ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਖ਼ਬਰਾਂ ਤੋਂ ਅਲਾਵਾ, ਇੰਟਰਵਿਊ, ਫ਼ੀਚਰ ਅਤੇ ਭਾਈਚਾਰੇ ਦੀ ਕਹਾਣੀਆਂ ਸੁਣੋ।

  • 3 minutes 46 seconds
    ਖਬਰਨਾਮਾ: ਗ੍ਰੈਮਪਿਅਨਜ਼ ਨੈਸ਼ਨਲ ਪਾਰਕ ਵਿੱਚ ਲੱਗੀ ਝਾੜੀਆਂ ਦੀ ਅੱਗ ਤੇ ਕਾਬੂ ਪਾਉਣ ਲਈ ਸੰਘਰਸ਼ ਕਰ ਰਹੀਆਂ ਹਨ ਐਮਰਜੈਂਸੀ ਸੇਵਾਵਾਂ
    ਵਿਕਟੋਰੀਆ ਦੇ ਪੱਛਮ ਵਿੱਚ, ਗ੍ਰੈਂਪੀਅਨ ਨੈਸ਼ਨਲ ਪਾਰਕ ਵਿੱਚ ਲੱਗੀ ਝਾੜੀਆਂ ਦੀ ਅੱਗ ਹੁਣ 36,000 ਹੈਕਟੇਅਰ ਦੇ ਖੇਤਰ ਨੂੰ ਪਾਰ ਕਰ ਚੁੱਕੀ ਹੈ ਅਤੇ ਐਮਰਜੈਂਸੀ ਸੇਵਾਵਾਂ ਇਸ ਉੱਤੇ ਕਾਬੂ ਪਾਉਣ ਵਿੱਚ ਸੰਘਰਸ਼ ਕਰ ਰਹੀਆਂ ਹਨ। ਨੇੜਲੇ ਕਸਬਿਆਂ ਦੇ ਵਸਨੀਕਾਂ ਨੂੰ ਐਮਰਜੈਂਸੀ ਸੇਵਾਵਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਉਨ੍ਹਾਂ ਇਲਾਕਿਆਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਹੈ।
    23 December 2024, 5:23 am
  • 9 minutes 17 seconds
    ਭੰਗੜੇ ਦੇ ਨਾਲ-ਨਾਲ ਪੜਾਈ ਵਿੱਚ ਵੀ ਟਾਪ 'ਤੇ ਹੈ ਇਹ ਆਸਟ੍ਰੇਲੀਅਨ ਪੰਜਾਬਣ
    ਸੈਂਟ ਐਲਬਨਸ ਸੈਕੇੰਡਰੀ ਕਾਲਜ ਦੀ ਮੇਬਲ ਵਰਮਾ ਨੇ 99.60 ਦਾ ATAR ਸਕੋਰ ਹਾਸਲ ਕਰਕੇ ਰਾਜ ਦੇ ਚੋਟੀ ਦੇ ਵਿਦਿਆਰਥੀਆਂ ਦੀ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਹੈ। ਮੋਗੇ ਵਿੱਚ ਜੰਮੀ ਅਤੇ ਭੰਗੜੇ ਦੀ ਸ਼ੌਕੀਨ ਮੇਬਲ ਵਰਮਾ ਆਪਣੇ ਕਰੀਅਰ ਵਿੱਚ ਬਾਇਓ-ਮੈਡੀਕਲ ਇੰਜੀਨੀਅਰ ਬਣ ਕੇ ਸਿਹਤ ਖੇਤਰ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਹੈ।
    23 December 2024, 2:21 am
  • 13 minutes 27 seconds
    ਜਾਣੋ ਆਸਟ੍ਰੇਲੀਆ ਵਿੱਚ ਪੰਜਾਬੀ ਈਸਾਈ ਭਾਈਚਾਰਾ ਕਿਸ ਤਰ੍ਹਾਂ ਮਨਾਉਂਦਾ ਹੈ ‘ਕ੍ਰਿਸਮਸ’ ਦੇ ਜਸ਼ਨ?
    25 ਦਸੰਬਰ: ਕ੍ਰਿਸਮਸ ਜਿਸ ਨੂੰ ਕਿ ਪੰਜਾਬੀ ਜ਼ੁਬਾਨ ਵਿੱਚ ‘ਵੱਡਾ ਦਿਨ’ ਵੀ ਕਿਹਾ ਜਾਂਦਾ ਹੈ। ਇਹ ਈਸਾਈ ਭਾਈਚਾਰੇ ਦਾ ਅਜਿਹਾ ਤਿਉਹਾਰ ਹੈ, ਜਿਸ ਦਾ ਸਾਰਾ ਸਾਲ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ। ਆਸਟ੍ਰੇਲੀਆ ਵਿੱਚ ਹੋਰ ਸੱਭਿਆਚਾਰਕ ਪਿਛੋਕੜ ਵਾਲੇ ਲੋਕਾਂ ਦੇ ਨਾਲ-ਨਾਲ ਭਾਰਤੀ ਮੂਲ ਦੇ ਲੋਕਾਂ ਵੱਲੋਂ ਵੀ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਪੂਰੇ ਜੋਸ਼ੋ-ਖਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸੇ ਤਹਿਤ ਅੱਜ ਕੱਲ ਆਸਟ੍ਰੇਲੀਆ ਵਿੱਚ ਜਗ੍ਹਾ ਜਗ੍ਹਾ ਕ੍ਰਿਸਮਸ ਕੈਰੋਲ ਰਾਹੀਂ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
    23 December 2024, 1:41 am
  • More Episodes? Get the App
© MoonFM 2024. All rights reserved.